ਛੋਟੇ ਸਾਹਿਬਜ਼ਾਦਿਆਂ ਨੂੰ ਕਾਜ਼ੀ ਦੇ ਫ਼ਤਵੇ ਅਨੁਸਾਰ ਜ਼ਿੰਦਾ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਇਸ ਤਰ੍ਹਾਂ ਸੁੱਟ ਦਿੱਤਾ ਗਿਆ ਤਾਂ ਕਿ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਸਕੇ ਅਤੇ ਕੋਈ ਜਾਨਵਰ ਆਦਿ ਇਨ੍ਹਾਂ ਨੂੰ ਖਾ ਜਾਣ। ਪਰ ਕੁਦਰਤ ਦੀ ਕਰਨੀ ਕਿ ਇੱਕ ਸ਼ੇਰ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਦੀ ਰਾਖੀ ਲਈ ਬੈਠ ਗਿਆ।
ਸਰਹਿੰਦ ਦੇ ਦੀਵਾਨ ਟੋਡਰ ਮੱਲ ਜੀ ਨੇ ਵਜ਼ੀਰ ਖਾਨ ਤੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਰੀਰਾਂ ਦਾ ਸਸਕਾਰ ਕਰਨ ਦੀ ਇਜਾਜ਼ਤ ਮੰਗੀ ਤਾਂ ਲਾਲਚੀ ਵਜ਼ੀਰ ਖਾਨ ਨੇ ਕਿਹਾ ਕਿ ਜਿੰਨੀ ਜਗ੍ਹਾ ਚਾਹਿਦੀ ਹੈ, ਉਸ ਜਗ੍ਹਾ ਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁੱਲ ਖਰੀਦਣਾ ਪਵੇਗਾ। ਦੀਵਾਨ ਟੋਡਰ ਮੱਲ ਜੀ ਨੇ ਮੋਹਰਾਂ ਲਿਆ ਕੇ ਜ਼ਮੀਨ ਉੱਤੇ ਵਿਛਾ ਦਿੱਤੀਆਂ, ਜ਼ਾਲਮ ਵਜ਼ੀਰ ਖਾਨ ਨੇ ਮੋਹਰਾਂ ਵਿਛਾਕੇ ਨਹੀਂ ਸਗੋਂ ਖੜ੍ਹੀਆਂ ਕਰਕੇ ਜਮੀਨ ਖਰੀਦਣ ਲਈ ਕਿਹਾ। ਗੁਰੂ ਪ੍ਰੇਮ ਵਿੱਚ ਰੰਗੇ ਦੀਵਾਨ ਟੋਡਰ ਮੱਲ ਜੀ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸਸਕਾਰ ਕਰਨ ਲਈ ਜ਼ਮੀਨ ਖਰੀਦ ਕੇ ਸਸਕਾਰ ਕੀਤਾ, ਇਸ ਸਥਾਨ ਤੇ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਇਹ ਸਥਾਨ ਦੁਨੀਆ ਭਰ ਵਿੱਚ ਅੱਜ ਤੱਕ ਸਭ ਤੋਂ ਮਹਿੰਗੀ ਵਿਕੀ ਜ਼ਮੀਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਦੀਵਾਨ ਟੋਡਰ ਮੱਲ ਜੀ ਦਾ ਇਹ ਪਿਆਰ ਰਹਿੰਦੀ ਦੁਨੀਆਂ ਤੱਕ ਪ੍ਰੇਰਨਾ ਸਰੋਤ ਰਹੇਗਾ।
ਦੂਜੇ ਪਾਸੇ ਮੋਤੀ ਰਾਮ ਮਹਿਰਾ ਜੀ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦਾ ਦੋਸ਼ ਲਗਾ ਕੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਦੀਵਾਨ ਟੋਡਰ ਮੱਲ ਜੀ ਨੂੰ ਵੀ ਸੂਬਾ ਸਰਹਿੰਦ ਨੇ ਫਾਂਸੀ ਦੀ ਸਜ਼ਾ ਦੇ ਕੇ ਸ਼ਹੀਦ ਕਰ ਦਿੱਤਾ।
ਇਸ ਸਫ਼ਰ-ਏ-ਸ਼ਹਾਦਤ ਨੂੰ ਅਸੀਂ ਸਾਰੀ ਜ਼ਿੰਦਗੀ ਆਪਣੇ ਹਿਰਦੇ ਵਿਚ ਵਸਾ ਕੇ ਰੱਖਣਾ ਹੈ, ਸਾਹਿਬਜ਼ਾਦਿਆਂ ਅਤੇ ਸੈਂਕੜੇ ਸਿੰਘਾਂ/ ਸਿੰਘਣੀਆਂ ਦੀਆਂ ਜੀਵਨੀਆਂ ਤੋਂ ਸੇਧ ਲੈ ਕੇ ਸਚਿਆਰ ਮਨੁੱਖ ਵਜੋਂ ਵਿਕਸਿਤ ਹੋਣਾ ਹੈ।
ਆਓ ਪ੍ਰਣ ਕਰੀਏ ਕਿ ਅਸੀਂ ਸਾਰੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਹਜ਼ਾਰਾਂ ਸਿੱਖਾਂ ਅਤੇ ਸ਼ਰਧਾਲੂਆਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਜ਼ੁਲਮ ਦਾ ਨਾਸ਼ ਕਰਨ ਲਈ ਗੁਰੂ ਚਰਨਾਂ ਵਿੱਚ ਆਪਾ ਸਮਰਪਣ ਕਰ ਕੇ ਕਾਰਜਸ਼ੀਲ ਹੋਵਾਂਗੇ।
Work/ article by Atam Pargas social Welfare Council.
ਵੀਡੀਓ ਕਲਿੱਪ ਦੇਖੋ: https://www.facebook.com/100506881613130/posts/207228784274272/
Dag 9
Wajir Khan ga ordre for å dumpe likene til Mata Gujar Kaur Ji og Chhote Sahibzadey i gata og ingen fikk lov for å utføre siste ritualene/ kremasjon for Mata ji og sahibjadey. Med dette vil Wajir Khan gi beskjed til folk at, regjeringens fiender vil bli behandlet på denne måten.
Alle var redde, og ingen hadde mot til å stå imot guvernørens ordren. En av regjeringsministeren (Divan Todar Mal ji) ble dypt rørt av denne hendelsen, og han bestemte seg for å stå imot denne ordren, og han ba Wajir Khan om å gi ham tillatelse til å kremere Mata Gujar Kaur ji, Baba Jorawar Singh Ji og Baba Fateh Singh ji. Guvernør wajir Khan likte ikke forespørselen fra diwan Todar Mal ji, men han var veldig grådig og han viste at Diwan Todal mal ji var en rik mann. Han fortalte Diwan Todar Mal ji at han kan kjøpe sted for kremering ved å dekke ønsket sted med gullmynter. Diwan Todar Mal ji gjorde det som Wajir Khan ønsket. Diwan Todar Mal ji utførte de siste kremasjonstjenestene for Mata Ji og Chhotey Sahibjadey. Senere med wajir Khans ordre, ble Diwan Todar Mal Ji hengt for denne tjenesten.
Wajir Khan fikk vite at Moti Ram Mehra ji ga melk til sahibzadey. Wazir khan var en grusom hersker, han ga ordre for å straffe hele familien til Moti ram Mehra ji. Familien til Moti Ram Mehra ji var presset inn i oljepressermaskin(Kohlu) til de døde.
Videoklipp: https://www.facebook.com/100506881613130/posts/207228784274272/