ਨਿੱਕੀਆਂ ਜ਼ਿੰਦਾਂ ਵੱਡਾ ਸਾਕਾ- ਅੱਠਵਾਂ ਦਿਨ

Publisert av Gagan Singh den 27.12.20. Oppdatert 22.01.21.

Panjabi skole

ਅੱਜ ਦੇ ਦਿਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਕਾਜ਼ੀ ਦੇ ਫ਼ਤਵੇ ਅਨੁਸਾਰ ਜ਼ਿੰਦਾ ਨੀਂਹਾਂ ਵਿਚ ਚਿਨਣ ਉਪਰੰਤ ਸੀਸ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ।

ਨੀਂਹਾਂ ਵਿੱਚ ਚਿਨਣ ਤੋਂ ਪਹਿਲਾਂ ਉਨ੍ਹਾਂ ਨੂੰ ਅਣਮਨੁੱਖੀ ਅਤੇ ਅਸਹਿ ਤਸੀਹੇ ਦਿੱਤੇ ਗਏ। ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਰੱਖਿਆ ਗਿਆ। ਠੰਢੇ ਬੁਰਜ ਦੀ ਬਣਤਰ ਇਸ ਤਰ੍ਹਾਂ ਦੀ ਸੀ ਕਿ ਇਸ ਦੇ ਥੱਲਿਓਂ ਪਾਣੀ ਵਗਦਾ ਸੀ, ਜਿਸ ਨਾਲ ਹਵਾ ਟਕਰਾਅ ਕੇ ਉਪਰ ਵੱਲ ਆਉਂਦੀ ਸੀ ਅਤੇ ਅੱਤ ਦੀ ਗਰਮੀ ਵਿੱਚ ਵੀ ਕੰਬਣੀ ਛੇੜ ਦਿੰਦੀ ਸੀ। ਅਜਿਹੇ ਬੁਰਜ ਵਿੱਚ ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਸਾਹਿਬਜ਼ਾਦੇ ਜਦੋਂ ਫਿਰ ਵੀ ਇਸਲਾਮ ਕਬੂਲ ਕਰਨ ਲਈ ਨਾ ਮੰਨੇ ਤਾਂ ਇੱਕ ਖਮਚੀ (ਤੂਤ ਦੀ ਪਤਲੀ ਛਿਟੀ) ਨਾਲ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ। ਇਸ ਨਾਲ ਉਨ੍ਹਾਂ ਦਾ ਮਾਸ ਉੱਭਰ ਗਿਆ ਅਤੇ ਕੋਮਲ ਸਰੀਰ ਉਪਰ ਲਾਸ਼ਾਂ ਪੈ ਗਈਆਂ। ਸ਼ਹੀਦੀ ਵਾਲੇ ਦਿਨ ਦੋਵੇਂ ਸਾਹਿਬਜ਼ਾਦਿਆਂ ਨੂੰ ਪਹਿਲਾ ਪਿੱਪਲ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ, ਉਨ੍ਹਾਂ ਦੀਆਂ ਉਂਗਲਾਂ ਵਿੱਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਤਾਂ ਜੋ ਚਮੜੀ ਸੜਨ ਨਾਲ ਸਾਹਿਬਜ਼ਾਦੇ ਡੋਲ ਜਾਣ। ਇੰਨੇ ਤਸੀਹੇ ਦੇਣ ਤੋਂ ਬਾਅਦ ਵੀ ਜਦੋਂ ਉਨ੍ਹਾਂ ਈਨ ਨਾ ਮੰਨੀ ਤਾਂ ਉਨ੍ਹਾਂ ਨੂੰ ਨੀਂਹਾਂ ਵਿੱਚ ਚਿਣਨ ਉਪ੍ਰੰਤ ਉਨ੍ਹਾਂ ਦੇ ਸੀਸ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ।

ਦੂਜੇ ਪਾਸੇ ਮੁਗ਼ਲ ਹਕੂਮਤ ਦੇ ਤਸ਼ੱਦਦ ਤਹਿਤ ਕਈ ਦਿਨਾਂ ਦੀ ਭੁੱਖ ਅਤੇ ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਜ਼ਾਲਮ ਮੁਗਲ ਹਕੂਮਤ ਦੇ ਤਸੀਹਿਆਂ ਨੂੰ ਪਰਮਾਤਮਾ ਦਾ ਭਾਣਾ ਕਰਕੇ ਮੰਨਦਿਆਂ ਸ਼ਹੀਦ ਹੋ ਗਏ।

ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਨੂੰ "ਨਿੱਕੀਆਂ ਜ਼ਿੰਦਾਂ ਵੱਡਾ ਸਾਕਾ" ਕਰਕੇ ਜਾਣਿਆ ਜਾਂਦਾ ਹੈ।

Work/ article by Atam Pargas social Welfare Council.

ਵੀਡੀਓ ਕਲਿੱਪ ਦੇਖੋ: https://www.facebook.com/100506881613130/posts/207227980941019/

Dag 8

I dag åttende dagen, ble Baba Zorwar Singh Ji og Baba Fateh Singh ji, halshugget etter å ha blitt levende murt inni veggen .

Før halshugging, Baba Fateh Singh ji og Baba Jorawar Singh ji ble torturert på umenneskelig og uutholdelig måtte. Både Mata ji og Sahibzadey ble holdt fange i kalde tårn, tårnet var designet sånn at til og med i god og varm sommer dag var det kaldt på denne tårnet.

Etter så mye tortur, da Sahibzadey fortsatt nektet å akseptere islam, ble Sahibzadey slått med en khamchi (tynn lang pinne lagt fra tre «TUT»), dette pinne gjør veldig vondt og setter sin spor på kroppen. Etter så mye tortur, da fortsatt nektet Sahibzadey for å konvertere til Islam, ble de murt inni veggen etterfulgt av halshugging.

Mata Gujar Kaur ji, som var fengslet i et kaldt tårn under tortur fra Mughal-regjeringen, også forlatet kroppen.  

Videoklipp: https://www.facebook.com/100506881613130/posts/207227980941019/