ਨਿੱਕੀਆਂ ਜ਼ਿੰਦਾਂ ਵੱਡਾ ਸਾਕਾ- ਛੇਵਾਂ ਦਿਨ

Publisert av Gagan Singh den 25.12.20.

ਅੱਜ ਦੇ ਦਿਨ,ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।

ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਧਰਮ ਬਦਲਣ ਲਈ ਡਰਾਇਆ ਅਤੇ ਲਾਲਚ ਵੀ ਦਿੱਤੇ ਪਰ ਉਹ ਨਿੱਕੀਆਂ ਜਿੰਦਾਂ ਅਡੋਲ ਰਹੀਆਂ।

ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਮਹਾਨ ਸੇਵਾ ਜਾਰੀ ਰੱਖੀ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਤੱਕ ਪਹੁੰਚਣ ਦਾ ਪ੍ਰਬੰਧ ਕਰਨ ਲਈ ਉਸਨੇ ਆਪਣੀ ਘਰਵਾਲੀ ਦੇ ਗਹਿਣੇ ਅਤੇ ਘਰ ਤੱਕ ਵੇਚ ਦਿੱਤਾ।

ਮਾਤਾ ਗੁਜਰ ਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ) ਨਾਲ ਠੰਢੇ ਬੁਰਜ ਵਿੱਚ ਰਹੇ।

ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਨਿੱਕੀਆਂ ਜਿੰਦਾਂ ਨੇ ਵਜ਼ੀਰ ਖਾਨ ਦੇ ਲਾਲਚ ਅਤੇ ਡਰਾਵੇ ਅੱਗੇ ਆਪਣਾ ਧਰਮ ਨਹੀਂ ਹਾਰਿਆ ਅਤੇ ਅਡੋਲ ਰਹੇ, ਇਸੇ ਤਰ੍ਹਾਂ ਸਾਨੂੰ ਵੀ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਲਈ ਦ੍ਰਿੜ੍ਹ ਹੋਣਾ ਚਾਹੀਦਾ ਹੈ।

ਆਓ ਅੱਜ ਆਪਾਂ ਵੀ ਇਹ ਪ੍ਰਣ ਕਰੀਏ ਕਿ ਅਸੀਂ ਵੀ ਮਾਤਾ ਗੁਜਰ ਕੌਰ ਜੀ ਦੀ ਤਰ੍ਹਾਂ ਆਪਣੇ ਪਰਿਵਾਰਾਂ ਵਿੱਚ ਬੱਚਿਆਂ ਦੀ ਸੁਚੱਜੀ ਪਰਵਰਿਸ਼ ਕਰਨ ਦੀ ਜੁੰਮੇਵਾਰੀ ਨਿਭਾਵਾਂਗੇ ਤਾਂ ਜੋ ਸਾਡੇ ਬੱਚੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਦੀ ਤਰ੍ਹਾਂ ਗੁਰੂ ਕੌਂਮ ਦੀ ਸੇਵਾ ਲਈ ਆਪਾ ਵਾਰਨ ਲਈ ਤਿਆਰ ਬਰ ਤਿਆਰ ਹੋ ਸਕਣ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Work/ article by Atam Pargas social Welfare Council.

ਵੀਡੀਓ ਕਲਿੱਪ ਦੇਖੋ: https://www.facebook.com/atampargasofficial/videos/441804770510289/

Dag 6

I dag, ble Sahibzadey hentet i retten til Nawab Wazir Khan, guvernør i Sirhind. Wazir Khan først lokket Baba Zorawar Singh ji og Baba Fateh Singh ji med forskjellige gaver og ting.

Wazir Khan sa at hvis de konverterer til Islam, så får de god mat, mange gaver og all verdens ting. Når Sahibzadey nektet for å konvertere til Islam, så prøvde Wazir Khan med å skreme dem.

Moti Ram mehra ji fortsettet med å hente melk til Sahibzadey, han måtte bestikke vakter for å komme frem til Sahibzadey med melk. For å kunne betale vakter, han solgte sitt hos og konas gullsmykker.

Se video klipp via følgende link: https://www.facebook.com/atampargasofficial/videos/441804770510289/