ਨਿੱਕੀਆਂ ਜ਼ਿੰਦਾਂ ਵੱਡਾ ਸਾਕਾ - ਪੰਜਵਾਂ ਦਿਨ

Publisert av Gagan Singh den 24.12.20.

ਨਿੱਕੀਆਂ  ਜ਼ਿੰਦਾਂ ਵੱਡਾ ਸਾਕਾ - ਪੰਜਵਾਂ ਦਿਨ

ਅੱਜ ਦੇ ਦਿਨ ਗੰਗੂ ਬ੍ਰਾਹਮਣ ਦੀ ਅਕ੍ਰਿਤਘਣਤਾ ਸਦਕਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ) ਨੂੰ ਮੋਰਿੰਡੇ ਦੇ ਥਾਣੇ ਤੋਂ ਸਰਹਿੰਦ ਵਿਖੇ ਵਜ਼ੀਰ ਖਾਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ |

ਅੱਜ ਦੀ ਰਾਤ ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ, ਸੂਬਾ ਸਰਹਿੰਦ ਦੀ ਕੈਦ ਵਿੱਚ, ਠੰਡੇ ਬੁਰਜ ਵਿੱਚ ਬਤੀਤ ਕੀਤੀ ਅਤੇ ਰੱਬੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ |

ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਮਹਾਨ ਸੇਵਾ ਕੀਤੀ |

ਅੱਜ ਦੇ ਇਤਿਹਾਸ ਤੋਂ ਸਾਂਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਨਿੱਕੀਆਂ ਜ਼ਿੰਦਾਂ ਔਖੇ ਹਾਲਾਤਾਂ ਵਿੱਚ ਵੀ ਘਬਰਾਈਆਂ ਜਾਂ ਡਰੀਆਂ ਨਹੀਂ ਸਗੋਂ ਉਨ੍ਹਾਂ ਨੇ ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਇਸੇ ਤਰ੍ਹਾਂ ਸਾਨੂੰ ਵੀ ਹਰ ਹਾਲਾਤ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਉਸਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ |

Work/ article by Atam Pargas social Welfare Council.

ਵੀਡੀਓ ਕਲਿੱਪ ਦੇਖੋ: https://www.facebook.com/atampargasofficial/videos/417984952679164/

Dag 5

På den femte dagen, på grunn av Gangus brahmin`s svik ble Mata Gujar Kaur og Chhotey Sahibzadey(Baba Zorawar Singh Ji og Baba Fateh Singh ji) sendt fra Morinda politisatsjon til Wazir Khan`s Varetekt i Sirhind.

Mata Gujar Kaur Ji og Chhotey Sahibzadey tilbrakte natten, i det kalde tårnet(Burj). Moti Ram Mehra ji matet Sahibzadey med melk.

Dagens historie inspirerer oss å ha mot som Mata ji og Sahibzadey og ikke ble redd selv is vanskelige sitasjoner, vi må akseptere Guds vilje og ikke glemme å takke Akal Purakh i enhver situasjon og vi må ikke være redd for å gjøre det som er riktig og humant, som Moti Ram Mehra ji gjorde. Moti Ram Mehra ji matet Sahibazdey, selv om han viste at det er farlig og han kan ble hengt for denne tjenesten.

Se videoklippet: https://www.facebook.com/atampargasofficial/videos/417984952679164/