ਨਿੱਕੀਆਂ ਜਿੰਦਾਂ ਵੱਡਾ ਸਾਕਾ - ਚੌਥਾ ਦਿਨ

Publisert av Gagan Singh den 23.12.20.

ਨਿੱਕੀਆਂ ਜਿੰਦਾਂ ਵੱਡਾ ਸਾਕਾ - ਚੌਥਾ ਦਿਨ

8 ਅਤੇ 9 ਪੋਹ ਦੀ ਵਿਚਕਾਰਲੀ ਅੱਧੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ, ਇਕ ਯੋਧੇ ਦੀ ਤਰ੍ਹਾਂ ਤਾੜੀ ਮਾਰ ਕੇ ਦੁਸ਼ਮਣ ਫ਼ੌਜਾਂ ਨੂੰ ਆਪਣੇ ਗੜ੍ਹੀ ਛੱਡਣ ਦਾ ਫੈਸਲਾ ਸੁਣਾ ਕੇ ਕਿ "ਗੁਰੂ ਗੋਬਿੰਦ ਸਿੰਘ ਗੜ੍ਹੀ ਛੱਡ ਕੇ ਜਾ ਰਿਹਾ ਹੈ, ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ", ਮਾਛੀਵਾੜੇ ਨੂੰ ਚਲੇ ਗਏ |

ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਵੀ ਗੁਰੂ ਜੀ ਦੀ ਸੇਵਾ ਵਿਚ ਗੁਰੂ ਜੀ ਦੇ ਨਾਲ ਹੀ ਗੜ੍ਹੀ ਵਿਚੋਂ ਬਾਹਰ ਨਿਕਲੇ ਪਰ ਹਨੇਰੀ ਰਾਤ ਵਿੱਚ ਉਹ ਗੁਰੂ ਜੀ ਨਾਲੋਂ ਵਿਛੜ ਗਏ |

ਸ੍ਰੀ ਗੁਰੂ ਗੋਬਿੰਦ ਸਿੰਘ'ਜੀ ਨੇ ਖਾਲਸੇ ਦੀ ਆਗਿਆ ਅਨੁਸਾਰ ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚ ਕੇ ਅਰਾਮ ਕੀਤਾ | ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਵੀ ਸ਼ਾਮ ਤੱਕ ਗੁਰੂ ਜੀ ਕੋਲ ਪਹੁੰਚ ਗਏ |

ਦੂਜੇ ਪਾਸੇ ਗੰਗੂ ਬ੍ਰਾਹਮਣ ਨੇ ਮਾਇਆ ਦੇ ਲਾਲਚ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ) ਦੀ ਸੂਚਨਾ ਮੁਗਲ ਹਕੂਮਤ ਨੂੰ ਦੇ ਕੇ ਉਨ੍ਹਾਂ ਨੂੰ ਮੋਰਿੰਡੇ ਦੇ ਕੋਤਵਾਲ ਦੇ ਹਵਾਲੇ ਕਰ ਦਿੱਤਾ |

ਸਾਰੇ ਪਰਿਵਾਰ ਦਾ ਵਿਛੜਨਾ, ਵੱਡੇ ਪੁੱਤਰਾਂ ਦਾ ਜੰਗ ਵਿਚ ਸ਼ਹੀਦ ਹੋਣਾ,

ਮਾਛੀਵਾੜੇ ਦੇ ਜੰਗਲ਼ ਵਿਚ ਪਹੁੰਚ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਗੁਰੂ ਜੀ ਦਾ ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਸ ਪਲ ਨੂੰ ਮਹਿਸੂਸ ਕਰੀਏ ਤਾਂ ਆਪ ਮੁਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਸੀਸ ਝੁਕ ਜਾਂਦਾ ਹੈ |

Work/ article by Atam Pargas social Welfare Council.

ਵੀਡੀਓ ਕਲਿੱਪ ਦੇਖੋ: https://www.facebook.com/atampargasofficial/videos/412770956630462/

Dag 4

Denne dagen ved midnatt Guru ji sammen med Bhai Daya Singh Ji, Bhai Dharam Singh Ji og Bhai Maan Singh ji forlatet Chamkaur festningen og reiste til junglen «Machiwada». Når Guru ji kom ut av Chamkaur festning, klapet Guru ji og sa "Guru Gobind Singh forlater festningen, prøv å ta meg"

På grunn av mørke natten Guru ji ble skilt fra Bhai Daya Singh Ji, Bhai Dharam Singh Ji og Bhai Maan Singh ji. Guru ji reiste til «Machiwada» alene og om kvelden møtet Bhai Daya Singh Ji, Bhai Dharam Singh Ji og Bhai Maan Singh ji Guru ji i «Machiwada».

På andre siden Gangu Brahmin ble grådig og informerte Mughal-regjeringen om Mata Gujar Kaur ji og Chhotay Sahibzadey( Baba Zorawar Singh ji og Baba Fateh Singh Ji) og politioverbetjent av "Morinda" arresterte Mata Gujar Kaur ji og Chhotey Sahibzade( Baba Zorawar Singh Ji og Baba Fateh Singh Ji). Gangu Brahmin fikk belønning fra Mughal-regjeringen.

Se video klipp: https://www.facebook.com/atampargasofficial/videos/412770956630462/