ਨਿੱਕੀਆਂ ਜ਼ਿੰਦਾਂ ਵੱਡਾ ਸਾਕਾ - ਤੀਜਾ ਦਿਨ

Publisert av Gagan Singh den 22.12.20.

ਨਿੱਕੀਆਂ  ਜ਼ਿੰਦਾਂ ਵੱਡਾ ਸਾਕਾ - ਤੀਜਾ ਦਿਨ

ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ), ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ | ਅੱਜ ਦੀ ਇਸ ਜੰਗ ਵਿੱਚ ਭਾਈ ਜੀਵਨ ਸਿੰਘ ਜੀ ਰੰਗਰੇਟਾ ਵੀ ਹੋਰਨਾਂ ਸਿੰਘਾਂ ਸਮੇਤ ਸ਼ਹੀਦੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲ ਕਰ ਗਏ |

ਅੱਜ ਘਮਸਾਨ ਦੇ ਯੁੱਧ ਉਪਰੰਤ, ਗੁਰੂ ਜੀ ਨੇ ਅਗਲੀ ਸਵੇਰ ਖੁਦ ਜੰਗ ਦੇ ਮੈਦਾਨ ਵਿੱਚ ਨਿਤਰਨ ਦਾ ਫ਼ੈਸਲਾ ਲਿਆ |

ਗੜ੍ਹੀ ਵਿੱਚ ਮੌਜੂਦ ਸਿੰਘਾਂ ਨੇ ਗੁਰੂ ਜੀ ਦੇ ਇਸ ਫ਼ੈਸਲੇ ਨੂੰ ਪ੍ਰਵਾਨਗੀ ਨਾ ਦਿੱਤੀ ਅਤੇ ਪੰਜ ਪਿਆਰਿਆਂ ਨੇ ਇਕੱਤਰ ਹੋ ਕੇ ਗੁਰੂ ਜੀ ਨੂੰ ਖ਼ਾਲਸੇ ਦੀ ਇੱਛਾ ਮੁਤਾਬਕ ਗੜ੍ਹੀ ਛੱਡ ਕੇ ਜਾਣ ਦੀ ਬੇਨਤੀ ਕੀਤੀ |

ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦੇ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ) ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਵਿਖੇ ਉਸ ਦੇ ਘਰ ਪਹੁੰਚ ਗਏ | ਰਾਤ ਨੂੰ ਗੰਗੂ ਬ੍ਰਾਹਮਣ ਨੇ ਮਾਤਾ ਜੀ ਦੀ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ |

Work/ article by Atam Pargas social Welfare Council.

ਵੀਡੀਓ ਕਲਿੱਪ ਦੇਖੋ: https://www.facebook.com/atampargasofficial/videos/389492098800265/

Dag 3

På denne dagen, i slaget ved Chamkaur sahib ble Baba Ajit Singh ji, Baba Jhujhar Singh ji, Bhai Himmat Singh ji, Bhai Mohkam singh ji, Bhai Sahib Singh Ji sammen med Bhai Jeewan Singh ji Rangreta og andre sikher «Shahid».

I dag, etter en hard kamp, bestemte Guru Ji for å gå til slagmarken. Singh`ene som var til stede i fortet, godkjente ikke Guru Ji`s beslutning og de samlet Panj Piyare. Panj Piyare ba Guru ji å forlate Chamkaur forte.

På andre siden, Mata Gujar Kaur ji sammen med Chhote Sahibzadey kom frem til Gangu Brahmin`s hus i landsbyen Kheri. Om natten stjal Gangu Brahmin pose med Gull mynter fra Mata ji.

Se video klipp viafølgende link : https://www.facebook.com/atampargasofficial/videos/389492098800265/